ਕਦਮ 1  

ਯੋਗ ਡ੍ਰਿੰਕ ਕੰਟੇਨਰ ਇਕੱਠੇ ਕਰੋ  

ਕਦਮ 2  

ਕੋਈ ਰਿਫੰਡ ਪੁਆਇੰਟ ਲੱਭੋ।  

ਕਦਮ 3  

ਆਪਣੀਆਂ ਡ੍ਰਿੰਕ ਬੋਤਲਾਂ ਵਾਪਸ ਕਰੋ। 

Graphic of eligible drink containers

ਆਓ ਮਿਲ ਕੇ ਰੀਸਾਈਕਲਿੰਗ ਵਧਾਈਏ ਅਤੇ ਤਸਮਾਨੀਆ ਨੂੰ ਖੂਬਸੂਰਤ ਬਣਾਈਏ।  

ਕੀ ਵਾਪਸ ਕੀਤਾ ਜਾ ਸਕਦਾ ਹੈ?  

150 mL ਅਤੇ 3L ਦੇ ਵਿਚਕਾਰ ਵਾਲੇ ਜ਼ਿਆਦਾਤਰ ਡ੍ਰਿੰਕ ਕੰਟੇਨਰ ਯੋਗ ਹੁੰਦੇ ਹਨ 

ਆਪਣੇ ਡ੍ਰਿੰਕ ਕੰਟੇਨਰਾਂ ‘ਤੇ 10c ਦੇ ਨਿਸ਼ਾਨ ਦੀ ਭਾਲ ਕਰੋ 

ਤੁਹਾਡੇ ਖ਼ਾਲੀ ਡ੍ਰਿੰਕ ਕੰਟੇਨਰਾਂ ਨੂੰ ਰਿਫੰਡ ਪੁਆਇੰਟ ‘ਤੇ ਸਕੈਨ ਅਤੇ ਗਿਣਿਆ ਜਾਵੇਗਾ।  

ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ   

ਤੁਸੀਂ ਇਨ੍ਹਾਂ ‘ਤੇ ਢੱਕਣ ਲੱਗੇ ਹੋਏ ਵੀ ਰੱਖ ਸਕਦੇ ਹੋ ਤਾਂ ਜੋ ਉਹ ਵੀ ਰੀਸਾਈਕਲ ਹੋ ਸਕਣ।  

ਕੁੱਝ ਕੁ ਕੰਟੇਨਰ 10 ਸੈਂਟ ਦੇ ਰਿਫੰਡ ਲਈ ਯੋਗ ਨਹੀਂ ਹੁੰਦੇ, ਜਿਵੇਂ ਕਿ ਦੁੱਧ ਦੀਆਂ ਬੋਤਲਾਂ ਅਤੇ ਵਾਈਨ ਦੀਆਂ ਬੋਤਲਾਂ। ਇਹ ਅਜੇ ਵੀ ਤੁਹਾਡੇ ਪੀਲੇ ਰੀਸਾਈਕਲਿੰਗ ਬਿਨ ਵਿੱਚ ਪਾਏ ਜਾ ਸਕਦੇ ਹਨ।  

ਆਪਣਾ ਰਿਫੰਡ ਕਿਵੇਂ ਪ੍ਰਾਪਤ ਕਰਨਾ ਹੈ 

ਤੁਸੀਂ ਭਾਗ ਲੈਣ ਵਾਲੇ ਰਿਟੇਲਰ ਤੋਂ ਆਪਣਾ ਰਿਫੰਡ ਵਾਊਚਰ ਵਜੋਂ ਪ੍ਰਾਪਤ ਕਰ ਸਕਦੇ ਹੋ   

ਜਾਂ ਤੁਸੀਂ ਐਪ ਦੀ ਵਰਤੋਂ ਕਰਕੇ ਪੈਸੇ ਆਪਣੇ ਬੈਂਕ ਖਾਤੇ ਜਾਂ PayPal ਖਾਤੇ ਵਿੱਚ ਪਾ ਸਕਦੇ ਹੋ।  ਰਿਫੰਡ ਪ੍ਰਾਪਤ ਕਰਨ ਲਈ ਤੁਹਾਨੂੰ ਐਪ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। 

ਤੁਸੀਂ ਇਹ ਰਕਮ ਦਾਨ ਵਜੋਂ ਵੀ ਦੇ ਸਕਦੇ ਹੋ।  

ਫੰਡ ਇਕੱਠਾ ਕਰਨਾ 

Recycle Rewards ਤਸਮਾਨੀਆ ਦੀਆਂ ਦਾਨੀ-ਸੰਸਥਾਵਾਂ ਅਤੇ ਕਮਿਊਨਿਟੀ ਗਰੁੱਪਾਂ ਨੂੰ ਫ਼ੰਡ ਇਕੱਠਾ ਕਰਨ ਦੇ ਨਵੇਂ ਤਰੀਕੇ ਵੀ ਪ੍ਰਦਾਨ ਕਰਦਾ ਹੈ।  

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਫੰਡ ਇਕੱਠਾ ਕਰਨ ਵਾਲੇ ਪੰਨੇ ‘ਤੇ ਜਾਓ 

ਸੰਪਰਕ ਵੇਰਵੇ 

ਆਮ ਪੁੱਛਗਿੱਛਾਂ, ਹੋਰ ਜਾਣਕਾਰੀ ਜਾਂ ਸ਼ਿਕਾਇਤਾਂ ਲਈ, ਕਿਰਪਾ ਕਰਕੇ ਰੀਸਾਈਕਲ ਰਿਵਾਰਡਜ਼ ਗਾਹਕ ਸੇਵਾ ਕੇਂਦਰ ਨਾਲ ਸੰਪਰਕ ਕਰੋ।